Ghazal-1-ਹੌਲੀ ਹੌਲੀ ਇੱਕ -ਇੱਕ ਕਰਕੇ ਹਰ ਇੱਕ ਪੱਤਰ ਸੁੱਕ ਜਾਂਦਾ ਏ

 
ਹੌਲੀ ਹੌਲੀ ਇੱਕ  -ਇੱਕ ਕਰਕੇ ਹਰ ਇੱਕ ਪੱਤਰ ਸੁੱਕ ਜਾਂਦਾ ਏ
ਰੁੱਖਾਂ ਵਾਂਗੂੰ ਇੱਕ  ਦਿਨ ਬੰਦਾ ਮੁੱਕਦੇ  ਮੁੱਕਦੇ  ਮੁੱਕ  ਜਾਂਦਾ ਏ
 
ਅੱਖਾਂ ਤੇ ਮੈਂ ਸਬਰਾਂ ਦੇ ਬੰਨ ਇਹਨੇ ਪੱਕੇ ਕਰ ਦਿਤੇ ਨੇ
ਹੰਝੂਆਂ ਦਾ ਹੜ੍ਹ  ਅੱਖਾਂ ਤੀਕਰ ਆਂਦੇ  ਆਂਦੇ ਰੁੱਕ  ਜਾਂਦਾ ਏ
 
ਪਿਓ ਦੀ ਭਾਰੀ ਪੱਗ ਜਦ ਪੁੱਤ ਦੇ ਸਿਰ ਦੇ ਉੱਤੇ ਵੱਝ ਜਾਂਦੀ ਹੈ
ਜਿੰਮੇਵਾਰੀ ਪੈ ਜਾਂਦੀ , ਸਿਰ  ਝੁੱਕਦੇ -ਝੁੱਕਦੇ ਝੁੱਕ ਜਾਂਦਾ ਏ
 
ਔਖੇ ਵੇਲੇ ,ਤੰਗ ਕਮਾਈਆਂ , ਤਾਹਨੇ -ਮਿਹਣੇ ਇਸ ਦੁਨੀਆਂ ਦੇ
ਟੁੱਕ ਰੋਟੀ ਚਲਣ ਦਾ ਝੋਰਾ ਹਾਸੇ -ਖੁਸ਼ੀਆਂ ਟੁੱਕ ਜਾਂਦਾ ਏ
 
ਰੱਖੋ ਥੋੜੀ ਅਣਖ ਅਨਾ, ਝੁੱਕ -ਝੁੱਕ ਕੇ ਸਲਾਮਾਂ ਕਿਓਂ ਕਰਦੇ ਓ
ਜਿਸ ਦਿਨ ਵੰਦਾ ਝੁੱਕ ਜਾਂਦਾ ਏ , ਉਸ ਦਿਨ ਵੰਦਾ ਮੁੱਕ ਜਾਂਦਾ ਏ

Shayar Satpal Khayaal

Comments

Popular posts from this blog

Ghazal-2-ਅੱਖਾਂ ਦੇ ਵਿੱਚ ਹੰਝੂ ਭਰਕੇ