Wednesday, 19 July 2023

Ghazal-2-ਅੱਖਾਂ ਦੇ ਵਿੱਚ ਹੰਝੂ ਭਰਕੇ

 

ਗ਼ਜ਼ਲ 
ਅੱਖਾਂ ਦੇ ਵਿੱਚ  ਹੰਝੂ  ਭਰਕੇ
ਹੁਣ ਨ੍ਹੀਂ  ਰੋਣਾ ਚੇਤੇ ਕਰਕੇ
 
ਜਾਚ ਆਈ ਹੈ ਹੌਲੀ-ਹੌਲੀ
ਜੀਣਾ ਸਿੱਖ ਲਿਆ ਮਰ -ਮਰਕੇ
 
ਅੱਖਾਂ ਦੇ ਵਿੱਚ ਫੁੱਲ ਉਗਾਏ
ਝੋਲੀ ਦੇ ਵਿੱਚ ਕੰਡੇ ਭਰਕੇ
 
ਸਬ ਨੂੰ ਖ਼ੁਸ਼  ਰੱਖਣ ਦੀ ਆਦਤ
 ਉਮਰ ਗੁਜ਼ਾਰੀ ਹੈ ਡਰ -ਡਰਕੇ
 
ਅਸੀਂ ਪਿਆਸੇ ਕਿਓਂ ਰਹਿਨੇ ਆਂ
ਤੇਰੇ ਦਰ ਦਾ ਪਾਣੀ ਭਰਕੇ

satpal khayaal

No comments:

Post a Comment

ਹਿੱਕਾਂ ਤਾਣਕੇ ਖੜ ਜਾਨੇਂ ਆਂ

ਗ਼ਜ਼ਲ  ਹਿੱਕਾਂ ਤਾਣਕੇ  ਖੜ  ਜਾਨੇਂ ਆਂ   ਹੱਕ਼  ਦੀ  ਗੱਲ ਤੇ ਅੜ  ਜਾਨੇਂ ਆਂ  ਬਣਦੇ ਕੁੱਝ ਨਈਂ  ਘੁੰਮਦੇ ਆਂ ਬਸ  ਮੁੜ -ਮੁੜ ਚਾਕ  ਤੇ ਚੜ ਜਾਨੇਂ ਆਂ  ਇੱਕ ਦਿਨ ਬੋਲ ਪਵੇ ...