Wednesday, 10 July 2024

ਹਿੱਕਾਂ ਤਾਣਕੇ ਖੜ ਜਾਨੇਂ ਆਂ

ਗ਼ਜ਼ਲ 

ਹਿੱਕਾਂ ਤਾਣਕੇ  ਖੜ  ਜਾਨੇਂ ਆਂ  
ਹੱਕ਼  ਦੀ  ਗੱਲ ਤੇ ਅੜ  ਜਾਨੇਂ ਆਂ 

ਬਣਦੇ ਕੁੱਝ ਨਈਂ  ਘੁੰਮਦੇ ਆਂ ਬਸ 
ਮੁੜ -ਮੁੜ ਚਾਕ  ਤੇ ਚੜ ਜਾਨੇਂ ਆਂ 

ਇੱਕ ਦਿਨ ਬੋਲ ਪਵੇ ਉਹ ਸ਼ਾਇਦ 
ਨੇੜੇ ਹੋ ਕੇ ਖੜ ਜਾਨੇਂ ਆਂ 

ਦੁੱਖਾਂ -ਦਰਦਾਂ ਦੇ ਇਹ ਟਿੱਲੇ 
ਹੱਸਦੇ -ਰੋਂਦੇ ਚੜ ਜਾਨੇਂ ਆਂ 

ਅਪਣੇ ਨਾਲ ਨੀਂ ਘੁਲਿਆ ਜਾਂਦਾ 
ਲੋਕਾਂ ਨਾਲ ਤਾਂ ਲੜ ਜਾਨੇਂ ਆਂ 



No comments:

Post a Comment

ਹਿੱਕਾਂ ਤਾਣਕੇ ਖੜ ਜਾਨੇਂ ਆਂ

ਗ਼ਜ਼ਲ  ਹਿੱਕਾਂ ਤਾਣਕੇ  ਖੜ  ਜਾਨੇਂ ਆਂ   ਹੱਕ਼  ਦੀ  ਗੱਲ ਤੇ ਅੜ  ਜਾਨੇਂ ਆਂ  ਬਣਦੇ ਕੁੱਝ ਨਈਂ  ਘੁੰਮਦੇ ਆਂ ਬਸ  ਮੁੜ -ਮੁੜ ਚਾਕ  ਤੇ ਚੜ ਜਾਨੇਂ ਆਂ  ਇੱਕ ਦਿਨ ਬੋਲ ਪਵੇ ...